ਕਾਲਜ ਰਿਪੋਰਟ 2024
ਕਾਲਜ ਰਿਪੋਰਟ 2024
ਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਖਡੂਰ ਸਾਹਿਬ ਦੀ ਮੁਕਦੱਸ ਧਰਤੀ ਤੇ ਸੁਸ਼ੋਭਿਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਦੀ ਸਥਾਪਨਾ ਵਰ੍ਹਾ 2005 ਵਿੱਚ ਕੀਤੀ ਗਈ। ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ (18 ਅਪ੍ਰੈਲ, 2004) ਨੂੰ ਸਮਰਪਿਤ ਇਸ ਸੰਸਥਾ ਦੀ ਸਥਾਪਨਾ ਬਾਬਾ ਸੇਵਾ ਸਿੰਘ ਜੀ, ਡੇਰਾ ਕਾਰ ਸੇਵਾ ਖਡੂਰ ਸਾਹਿਬ ਦੀ ਰੂਹਾਨੀ ਸਰਪ੍ਰਸਤੀ ਅਤੇ ਅਗਵਾਈ ਅਧੀਨ ਕੀਤੀ ਗਈ। ਇਸਦਾ ਮਨੋਰਥ ਸਮਾਜ ਨੂੰ ਸੂਝਵਾਨ ਅਤੇ ਮਾਰਗ ਦਰਸ਼ਕ ਦੇ ਰੂਪ ਵਿੱਚ ਉੱਚ-ਆਦਰਸ਼ਕ ਅਧਿਆਪਕ ਦੇਣ ਦਾ ਹੈ। ਵਿੱਦਿਆ ਰੂਪੀ ਗਿਆਨ ਫੈਲਾਉਣ ਦੇ ਉਦੇਸ਼ ਦੀ ਪ੍ਰਾਪਤੀ ਲਈ ਸੰਸਥਾ ਵਿੱਚ ਚੱਲ ਰਹੇ ਅਧਿਆਪਕ ਸਿਖਲਾਈ ਕੋਰਸਾਂ ਬੀ.ਐੱਡ. ਅਤੇ ਡੀ.ਐੱਲ.ਐੱਡ.(ਈ.ਟੀ.ਟੀ.) ਅਧੀਨ ਵਿਦਿਆਰਥੀਆਂ ਦੀ ਸਖ਼ਸ਼ੀਅਤ ਉਸਾਰੀ ਹੇਤੂ ਵਧੀਆ ਅਤੇ ਪ੍ਰਭਾਵੀ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਜਿਨ੍ਹਾਂ ਸਦਕਾ ਇਹ ਸੰਸਥਾ ਯੂਨੀਵਰਸਿਟੀ ਅਤੇ ਰਾਜ ਪੱਧਰ ਤੇ ਨਿਵੇਕਲਾ ਸਥਾਨ ਸਥਾਪਿਤ ਕਰਨ ਲਈ ਸਦੀਵ ਯਤਨਸ਼ੀਲ ਹੈ।
ਅਕਾਦਮਿਕ ਅਤੇ ਸਹਿ–ਅਕਾਦਮਿਕ ਗਤੀਵਿਧੀਆਂ / ਪ੍ਰਾਪਤੀਆਂ
- ਸਾਲ ਦਰ ਸਾਲ ਸ਼ਤ ਪ੍ਰਤੀਸ਼ਤ ਅਤੇ ਸ਼ਾਨਦਾਰ ਨਤੀਜਿਆਂ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਇਸ ਵਰ੍ਹੇ ਵੀ ਸੰਸਥਾ ਦੇ ਬੀ.ਐੱਡ. ਕੋਰਸ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਅਤੇ ਡੀ.ਐੱਲ.ਐੱਡ. ਕੋਰਸ ਦੇ ਵਿਦਿਆਰਥੀਆਂ ਨੇ ਐੱਸ.ਸੀ.ਈ.ਆਰ.ਟੀ., ਪੰਜਾਬ ਵੱਲੋਂ ਆਯੋਜਿਤ ਪ੍ਰੀਖਿਆਵਾਂ ਵਿੱਚ ਵਧੀਆ ਮੁਕਾਮ ਹਾਸਿਲ ਕੀਤੇ। ਬੀ.ਐੱਡ. ਸੈਸ਼ਨ 2022-24 ਦੇ ਵਿਦਿਆਰਥੀਆਂ ਸ਼ਰਨਜੀਤ ਕੌਰ ਅਤੇ ਗਗਨਪ੍ਰੀਤ ਸਿੰਘ ਨੇ 78% ਅੰਕਾਂ ਅਤੇ 77% ਅੰਕਾਂ ਨਾਲ ਤਰਨ ਤਾਰਨ ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਸੈਸ਼ਨ ਦੇ 4 ਵਿਦਿਆਰਥੀਆਂ ਵੱਲੋਂ ਡਿਸਟਿੰਕਸ਼ਨ ਪ੍ਰਾਪਤ ਕੀਤੀ ਗਈ। ਡੀ.ਐੱਲ.ਐੱਡ. ਕੋਰਸ ਸੈਸ਼ਨ 2022-24(ਸਾਲ ਪਹਿਲਾ) ਦੀ ਐੱਸ.ਸੀ.ਈ.ਆਰ.ਟੀ., ਪੰਜਾਬ ਵੱਲੋਂ ਲਈ ਗਈ ਸਾਲਾਨਾ ਪ੍ਰੀਖਿਆ ਵਿੱਚ ਸੰਸਥਾ ਦੀ ਵਿਦਿਆਰਥਣ ਗਗਨਦੀਪ ਕੌਰ ਵੱਲੋਂ 84.52% ਅੰਕਾਂ ਨਾਲ ਸੰਸਥਾ ਵਿੱਚੋਂ ਪਹਿਲਾ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਗਿਆ। ਇਸ ਪ੍ਰੀਖਿਆ ਵਿੱਚ ਸੰਸਥਾ ਦੇ 15 ਵਿਦਿਆਰਥੀਆਂ ਵੱਲੋਂ ਡਿਸਟਿੰਕਸ਼ਨ ਪ੍ਰਾਪਤ ਕੀਤੀ ਗਈ।
- “ਸਖ਼ਸ਼ੀਅਤ ਉਸਾਰੀ ਦੇ ਵੱਖਰੇ-ਵੱਖਰੇ ਪਹਿਲੂਆਂ” ਨੂੰ ਉਜਾਗਰ ਕਰਨ ਦੇ ਆਸ਼ੇ ਨਾਲ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਸਹਿਯੋਗ ਸਦਕਾ ਅਸਿ. ਪ੍ਰੋ. ਗਗਨਪ੍ਰੀਤ ਸਿੰਘ ਅਤੇ ਅਸਿ. ਪ੍ਰੋ. ਰੋਹਿਤ ਸ਼ਰਮਾ ਵੱਲੋਂ ਮਿਤੀ 29 ਫਰਵਰੀ, 2024 ਤੋਂ 5 ਮਾਰਚ, 2024 (6 ਦਿਨਾਂ) ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
- “ਗੁਰਮੁਖੀ ਲਿਪੀ ਦੀ ਪ੍ਰਫੁੱਲਤਾ” ਵਿਸ਼ੇ ਤੇ ਮਿਤੀ 5 ਮਾਰਚ, 2024 ਨੂੰ ਸ. ਰਾਜਪਾਲ ਸਿੰਘ ਜੀ ਵੱਲੋਂ ਵਰਕਸ਼ਾਪ।
- ‘ਆਤਮ ਪਰਗਾਸ ਸਮਾਜ ਭਲਾਈ ਸਭਾ’ ਦੇ ਸਹਿਯੋਗ ਸਦਕਾ ‘ਪੰਜਾਬ ਦੀ ਵਿਰਾਸਤੀ ਵਿੱਦਿਅਕ ਪ੍ਰਣਾਲੀ ਨੂੰ ਮੁੜ ਸੁਰਜੀਤ ਕਿਵੇਂ ਕਰੀਏ?’ ਵਿਸ਼ੇ ਉੱਤੇ ਮਿਤੀ 18 ਮਾਰਚ, 2024 ਨੂੰ ਉੱਘੇ ਵਿਗਿਆਨੀ ਅਤੇ ਲੇਖਕ ਡਾ. ਵਰਿੰਦਰਪਾਲ ਸਿੰਘ ਜੀ ਵੱਲੋਂ ਵਿੱਦਿਅਕ ਕਾਰਜਸ਼ਾਲਾ ਦਾ ਆਯੋਜਨ।
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਸਹਿਯੋਗ ਸਦਕਾ ਮਿਤੀ 22 ਮਾਰਚ, 2024 ਤੋਂ 24 ਮਾਰਚ, 2024 ਨੂੰ ਆਯੋਜਿਤ ਤਿੰਨ ਰੋਜ਼ਾ ਗੁਰਮਤਿ ਕੈਂਪ ਦੌਰਾਨ ਸੰਸਥਾ ਦੇ ਅੱਠ ਵਿਦਿਆਰਥੀਆਂ ਤੇ ਦੋ ਅਧਿਆਪਕਾਂ ਦੀ ਸ਼ਮੂਲੀਅਤ।
- “ਸਫ਼ਲਤਾ ਪੂਰਵਕ ਜ਼ਿੰਦਗੀ ਜਿਊਣ ਦੇ ਨੁਕਤੇ” ਵਿਸ਼ੇ ਤੇ ਮਿਤੀ 3 ਮਈ, 2024 ਨੂੰ ਸ. ਹਰਗੁਨਪ੍ਰੀਤ ਸਿੰਘ ਜੀ ਵੱਲੋਂ ਪ੍ਰੇਰਨਾਦਾਇਕ ਸੈਮੀਨਾਰ।
- ਮਿਤੀ 17 ਜੁਲਾਈ, 2024 ਤੋਂ 21 ਅਗਸਤ, 2024 (36 ਦਿਨਾਂ) ਤੱਕ ਵਿਦਿਆਰਥੀਆਂ ਦੁਆਰਾ ਜੀਵਨ ਨਾਲ ਸੰਬੰਧਿਤ ਅਹਿਮ ਵਿਸ਼ੇ ਜਿਵੇਂ ਵਾਤਾਵਰਣ ਸੰਭਾਲ, ਕਾਨੂੰਨੀ ਜਾਗਰੂਕਤਾ, ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ, ਸੜਕ ਸੁਰੱਖਿਆ ਦੇ ਨਿਯਮ ਅਤੇ ਬੇਕਾਰ ਵਸਤੂਆਂ ਦੇ ਪ੍ਰਯੋਗ ਆਦਿ ਤੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਆਯੋਜਨ।
- ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਸਹਿਯੋਗ ਸਦਕਾ ਮਿਤੀ 18 ਦਸੰਬਰ, 2024 ਤੋਂ 20 ਦਸੰਬਰ, 2024 (3 ਦਿਨਾਂ) ‘Enhancing Learning through ICT’ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ।
ਸੰਸਥਾ ਦੇ ਵਿਦਿਆਰਥੀਆਂ ਦੀ ਅੰਤਰ–ਕਾਲਜ ਪ੍ਰਤੀਯੋਗਤਾਵਾਂ ਵਿੱਚ ਪ੍ਰਾਪਤੀਆਂ
ਸੰਸਥਾ ਦਾ ਨਾਮ | ਵਿਸ਼ਾ | ਪ੍ਰਤੀਯੋਗਤਾ | ਪ੍ਰਾਪਤੀਆਂ |
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ | ਜ਼ੋਨਲ ਯੁਵਕ ਮੇਲਾ -2024 | ਵਾਦ-ਵਿਵਾਦ ਪ੍ਰਤੀਯੋਗਤਾਭਾਸ਼ਣ ਪ੍ਰਤੀਯੋਗਤਾਫੈਂਸੀ ਡਰੈੱਸਪੋਸਟਰ ਮੇਕਿੰਗ | ਪਹਿਲਾ ਸਥਾਨ ਦੂਸਰਾ ਸਥਾਨ ਦੂਸਰਾ ਸਥਾਨ ਤੀਸਰਾ ਸਥਾਨ |
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਭੌਤਿਕ ਵਿਗਿਆਨ ਵਿਭਾਗ) | ਨੈਸ਼ਨਲ ਸਪੇਸ ਡੇ (National Space Day) | ਰੰਗੋਲੀ | ਪਹਿਲਾ ਸਥਾਨ ਅਤੇ ਨਕਦ ਰਾਸ਼ੀ |
ਖਾਲਸਾ ਕਾਲਜ, ਅੰਮ੍ਰਿਤਸਰ (ਪੋਸਟ ਗ੍ਰੈਜੂਏਟ ਗਣਿਤ ਵਿਭਾਗ) | ਵਾਤਾਵਰਣ ਸਿੱਖਿਆ ਪ੍ਰਫੁੱਲਤ ਕਰਨ ਹਿੱਤ ਗਣਿਤ ਗਤੀਵਿਧੀਆਂ (Mathematical Activities to Promote Environment Education) | ਭਾਸ਼ਣ ਪ੍ਰਤੀਯੋਗਤਾ ਪੋਸਟਰ ਮੇਕਿੰਗ | ਪਹਿਲਾ ਸਥਾਨ ਦੂਸਰਾ ਸਥਾਨ |
ਖਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ, ਅੰਮ੍ਰਿਤਸਰ | “ਮੈੱਥ ਫੈਸਟ” (Maths Fest) | ਇੰਪਰੋਵਾਈਸਡ ਟੀਚਿੰਗ ਏਡਸਪੋਸਟਰ ਮੇਕਿੰਗ | ਦੂਸਰਾ ਸਥਾਨ ਵਿਸ਼ੇਸ਼ ਸਥਾਨ |
ਖਾਲਸਾ ਕਾਲਜ, ਅੰਮ੍ਰਿਤਸਰ (ਪੋਸਟ ਗ੍ਰੈਜੂਏਟ ਗਣਿਤ ਵਿਭਾਗ) | ਗਣਿਤ ਕਾਰਨੀਵਲ – 2024 (Mathematics Carnival – 2024) | ਭਾਸ਼ਣ ਪ੍ਰਤੀਯੋਗਤਾਪੋਸਟਰ ਮੇਕਿੰਗ, ਰੰਗੋਲੀ ਅਤੇ ਪਾਵਰ ਪੁਆਇੰਟ ਪੇਸ਼ਕਾਰੀ | ਤੀਸਰਾ ਸਥਾਨ ਸ਼ਲਾਘਾਯੋਗ ਪੁਰਸਕਾਰ |
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਅੰਮ੍ਰਿਤਸਰ | ਧਾਰਮਿਕ ਸਿੱਖਿਆ | ਪੋਸਟਰ ਮੇਕਿੰਗਸੁੰਦਰ ਲਿਖਾਈ ਅਤੇ ਪ੍ਰਸ਼ਨੋਤਰੀ | ਤੀਸਰਾ ਸਥਾਨ ਵਿਸ਼ੇਸ਼ ਸਥਾਨ |
ਵਿਦਿਆਰਥੀਆਂ ਲਈ ਸਕਾਲਰਸ਼ਿਪ / ਵਜ਼ੀਫੇ
(i) ਯੂ.ਐੱਸ.ਏ. ਦੀ ਨਾਮਵਰ ਐੱਨ.ਜੀ.ਓ. ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਅਤੇ ਸਿੱਖ ਹਿਊਮਨ ਡਿਵੈੱਲਮੈਂਟ ਕੌਂਸਲ ਵੱਲੋਂ ਨਿਰਧਾਰਿਤ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਪਾਸ ਕਰਕੇ ਸੰਸਥਾ ਦੇ 15 ਵਿਦਿਆਰਥੀਆਂ ਨੇ ਕੁੱਲ 4,14,000/- ਰਾਸ਼ੀ ਦੀ ਸਕਾਲਰਸ਼ਿਪ ਪ੍ਰਾਪਤ ਕੀਤੀ।
ਲੜੀ ਨੰ. | ਜਮਾਤ | ਵਿਦਿਆਰਥੀ ਦਾ ਨਾਮ | ਸਕਾਲਰਸ਼ਿਪ ਰਾਸ਼ੀ | ਲੜੀ ਨੰ. | ਜਮਾਤ | ਵਿਦਿਆਰਥੀ ਦਾ ਨਾਮ | ਸਕਾਲਰਸ਼ਿਪ ਰਾਸ਼ੀ | |
1. | ਬੀ.ਐੱਡ. | ਗਗਨਪ੍ਰੀਤ ਸਿੰਘ | 40,000 | 9. | ਡੀ.ਐੱਲ.ਐੱਡ. | ਮੁਸਕਾਨ ਯਾਦਵ | 26,000 | |
2. | ਡੀ.ਐੱਲ.ਐੱਡ. | ਜਸਪ੍ਰੀਤ ਕੌਰ | 40,000 | 10. | ” | ਕਿਰਨਦੀਪ ਕੌਰ | 26,000 | |
3. | ਬੀ.ਐੱਡ. | ਜਸਬੀਰ ਕੌਰ | 35,000 | 11. | ” | ਸਿਮਰਨਜੀਤ ਕੌਰ | 26,000 | |
4. | ਬੀ.ਐੱਡ. | ਗਗਨਦੀਪ ਕੌਰ | 27,000 | 12. | ” | ਕਮਲਜੀਤ ਕੌਰ | 26,000 | |
5. | ਡੀ.ਐੱਲ.ਐੱਡ. | ਗਗਨਦੀਪ ਕੌਰ | 26,000 | 13. | ” | ਰਮਨਪ੍ਰੀਤ ਕੌਰ | 26,000 | |
6. | ” | ਨਵਪ੍ਰੀਤ ਕੌਰ | 26,000 | 14. | ” | ਰਮਨਦੀਪ ਕੌਰ | 26,000 | |
7. | ” | ਰੁਪਿੰਦਰ ਕੌਰ | 26,000 | 15. | ” | ਤਾਨੀਆ | 26,000 | |
8. | ” | ਸੁਖਵਿੰਦਰ ਸਿੰਘ | 26,000 |
(ii) ਡਾ. ਅੰਬੇਦਕਰ ਸਕੀਮ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ.ਸੀ. ਦੇ ਅੰਤਰਗਤ ਸੰਸਥਾ ਦੇ ਬੀ.ਐੱਡ. ਅਤੇ
ਡੀ.ਐੱਲ.ਐੱਡ. ਦੇ 10 ਵਿਦਿਆਰਥੀਆਂ ਨੇ ਕੁੱਲ 4,81,994/- ਰਾਸ਼ੀ ਪ੍ਰਾਪਤ ਕੀਤੀ।
- ਡੇਰਾ ਕਾਰ ਸੇਵਾ, ਖਡੂਰ ਸਾਹਿਬ ਅਤੇ ਡਾਇਰੈਕਟਰ ਸ. ਬਲਦੇਵ ਸਿੰਘ ਸੰਧੂ ਜੀ ਦੇ ਸਹਿਯੋਗ ਸਦਕਾ ਸੰਸਥਾ ਦੀ ਬੀ.ਐੱਡ. ਦੀ ਗਗਨਦੀਪ ਕੌਰ ਨੂੰ 23,000/- ਦੀ ਸਕਾਲਰਸ਼ਿਪ ਪ੍ਰਦਾਨ ਕੀਤੀ।
- ਕਾਲਜ ਸਟੂਡੈਂਟ ਵੈੱਲਫੇਅਰ ਅਕਾਊਂਟ ਵਿਚੋਂ ____________________________.
ਵਾਤਾਵਰਣ ਸੰਭਾਲ ਉਪਰਾਲਿਆਂ ਵਿੱਚ ਸ਼ਮੂਲੀਅਤ
- ਵਾਤਾਵਰਣ ਸੰਭਾਲ ਪ੍ਰੋਜੈਕਟ ਸੰਬੰਧੀ ਉਪਰਾਲਿਆਂ ਅਧੀਨ ਸੰਸਥਾ ਵਿੱਚ ਵਾਤਾਵਰਣ ਨਾਲ ਸੰਬੰਧਿਤ ਪ੍ਰਮੁੱਖ ਦਿਹਾੜੇ ਸਿੱਖ ਵਾਤਾਵਰਣ ਦਿਵਸ, ਵਿਸ਼ਵ ਧਰਤੀ ਦਿਵਸ, ਵਿਸ਼ਵ ਜਲ ਦਿਵਸ, ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਗਤੀਵਿਧੀਆ ਆਯੋਜਿਤ ਕੀਤੀਆਂ ਗਈਆਂ। ਇਹਨਾਂ ਗਤੀਵਿਧੀਆਂ ਦੇ ਅੰਤਰਗਤ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਰਾਜ ਅਤੇ ਰਾਸ਼ਟਰੀ ਪੱਧਰ ਤੇ ਕਈ ਪ੍ਰੋਜੈਕਟਾਂ ਵਿੱਚ ਸ਼ਮੂਲੀਅਤ ਕੀਤੀ ਗਈ।
- ਵਿਦਿਆਰਥੀਆਂ ਦੇ ਵਿੱਚ ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨਲ ਈ ਸਵੇਰ ਦੀ ਸਭਾ ਵਿੱਚ ਅਧਿਆਪਕ ਸਾਹਿਬਾਨਾਂ ਵੱਲੋਂ ਵਾਤਾਵਰਣ ਨਾਲ ਜੁੜੇ ਵੱਖੋ-ਵੱਖਰੇ ਪੱਖਾ ਜਿਵੇਂ ਕਿ ਪਲਾਸਟਿਕ ਦੇ ਮਨੁੱਖੀ ਸਿਹਤ ਤੇ ਮਾੜੇ ਪ੍ਰਭਾਵ, ਪਲਾਸਟਿਕ ਦੇ ਨਕਾਰਾਤਮਕ ਪ੍ਰਭਾਵ, ਧਰਤੀ ਬਚਾਓ, ਬਾਇਓ ਮੈਡੀਕਲ ਵੇਸਟ ਪ੍ਰਬੰਧਨ, ਗ੍ਰੀਨ ਇਕੋਨਮੀ, ਪ੍ਰਦੂਸ਼ਣ ਪ੍ਰਤੀ ਚੇਤੰਨਤਾ ਆਦਿ ਵਿਸ਼ਿਆਂ ਤੇ ਮਿਤੀ 15 ਮਾਰਚ, 2024 ਤੋਂ 14 ਅਪ੍ਰੈਲ, 2024 (31 ਦਿਨ) ਤੱਕ ਭਾਵਪੂਰਕ ਅਤੇ ਵਿਗਿਆਨਕ ਖੋਜ ਆਧਾਰਿਤ ਸੈਮੀਨਾਰਾਂ ਦੀ ਲੜੀ ਆਯੋਜਿਤ ਕੀਤੀ ਗਈ, ਜਿਸਦੇ ਨਤੀਜੇ ਵਜੋਂ ਵਿਦਿਆਰਥੀਆਂ ਨੇ ਸਿਰਫ਼ ਸੰਸਥਾ ਵਿਖੇ ਹੀ ਨਹੀਂ ਬਲਕਿ ਆਪਣੇ ਘਰਾਂ ਵਿੱਚ ਅਤੇ ਆਂਢ-ਗੁਆਂਢ ਵਿੱਚ ਸਾਫ਼-ਸੁਥਰੇ ਅਤੇ ਹਰੇ-ਭਰੇ ਵਾਤਾਵਰਣ ਦੀ ਪ੍ਰਫੁੱਲਤਾ ਲਈ ਵਧੀਆ ਪ੍ਰਤੱਖ ਕਦਮ ਚੁੱਕੇ।
- ਮਿਤੀ 17 ਜੁਲਾਈ, 2024 ਨੂੰ ‘ਮਿਸ਼ਨ ਹਰਿਆਲੀ – 2024’ ਦੇ ਅੰਤਰਗਤ ‘ਆਪਣਾ ਪੰਜਾਬ ਫਾਊਂਡੇਸ਼ਨ (ਰਜਿ.) ਦੁਆਰਾ ਸੰਸਥਾ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਵਿੱਚ ਦਿੱਤੇ ਯੋਗਦਾਨ ਲਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
- ਮਿਤੀ 8 ਅਗਸਤ, 2024 ਤੋਂ 8 ਸਤੰਬਰ, 2024 ਰ(30 ਦਿਨਾਂ) ਤੱਕ ਭਾਰਤ ਸਰਕਾਰ ਦੇ ਮਾਈਕਰੋ, ਸਮਾਲ ਇੰਡੀਆਂ ਮੀਡੀਅਮ ਐਂਟਰਪ੍ਰਾਈਜ਼ਿਜ਼ ਮੰਤਰਾਲੇ ਅਧੀਨ ਰਜਿਸਟਰਡ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆਂ ਦੇ ਨਿਰਦੇਸ਼ਾਂ ਅਧੀਨ ਵਾਤਾਵਰਣ ਸੰਭਾਲ ਮੁਹਿੰਮ ਨੂੰ ਸਫ਼ਲਤਾ ਪੂਰਵਕ ਸੰਪੰਨ ਕਰਨ ਲਈ ਉਪਰੰਤ ਸੰਸਥਾ ਨੂੰ ‘ਈਕੋ ਫਰੈਂਡਲੀ’, ਸੰਸਥਾ ਨੂੰ ਈਕੋ ਵਿਜ਼ਨਰੀ ਸਰਟੀਫਿਕੇਟ, ਗ੍ਰੀਨ ਗਾਈਡ ਅਤੇ ਗ੍ਰੀਨ ਅੰਬੈਸਡਰ ਦੇ ਤੌਰ ਤੇ ਨਿਵਾਜ਼ਿਆ ਗਿਆ।
- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ 24 ਸਤੰਬਰ, 2024 ਤੋਂ 30 ਸਤੰਬਰ, 2024 (7 ਦਿਨਾਂ) ਤੱਕ ਆਯੋਜਿਤ “Climate Change and Environment” ਵਿਸ਼ੇ ਤੇ ਅਧਾਰਿਤ ਯੂ.ਜੀ.ਸੀ. ਵੱਲੋਂ ਸਪਾਂਸਰ ਕੋਰਸ ਵਿੱਚ ਸੰਸਥਾ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਭਾਗ ਲਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਅਤੇ ਪ੍ਰੋ. (ਡਾ.) ਅਵਿਨਾਸ਼ ਕੌਰ ਨਾਗਪਾਲ ਦੁਆਰਾ ਉਹਨਾਂ ਨੂੰ ਡੇਰਾ ਕਾਰ ਸੇਵਾ, ਖਡੂਰ ਸਾਹਿਬ ਦੇ ਵਾਤਾਵਰਣ ਸੰਭਾਲ ਮੁਹਿੰਮ ਅਧੀਨ ਨੁਮਾਇੰਦੇ ਵਜੋਂ “Tree and Shrubs of Amritsar” ਨਾਮੀ ਕਿਤਾਬ ਬਤੌਰ ਯਾਦਗਾਰੀ ਚਿੰਨ੍ਹ ਭੇਂਟ ਕੀਤੀ।
- ਭਾਰਤ ਸਰਕਾਰ (Govt. of India) ਵੱਲੋਂ ਚਲਾਏ ਜਾ ਰਹੇ “ਵਾਤਾਵਰਣ ਸਿੱਖਿਆ ਪ੍ਰੋਗਰਾਮ” ਅਧੀਨ ਵਾਤਾਵਰਣ ਸੰਭਾਲ ਪ੍ਰੋਜੈਕਟਾਂ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਵੱਲੋਂ ਸੰਸਥਾ ਨੂੰ ਪ੍ਰੋਤਸਾਹਿਤ ਕਰਨ ਹਿੱਤ 10000/- ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ।
ਅਲੂਮਨੀ ਵਿਦਿਆਰਥੀਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ
- ਵਰ੍ਹਾਂ 2024 ਦੌਰਾਨ ਸੰਸਥਾ ਦੀਆਂ ਅਲੂਮਨੀ ਹਰਪ੍ਰੀਤ ਕੌਰ (ਬੀ.ਐੱਡ. ਸੈਸ਼ਨ 2011-12) ਨੇ ਦਸ਼ਮੇਸ਼ ਹੈਰੀਟੇਜ ਪਬਲਿਕ ਸਕੂਲ, ਮਹਿਤਾ ਚੌਂਕ ਅਤੇ ਸੁਖਦੇਵ ਕੌਰ (ਬੀ.ਐੱਡ. ਸੈਸ਼ਨ 2007-08) ਨੇ ਗੁਰੂ ਰਾਮ ਦਾਸ ਇੰਟਰਨੈਸ਼ਨਲ ਪਬਲਿਕ ਸਕੂਲ, ਰਈਆ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਸੰਭਾਲੀਆਂ।
- ਸੰਸਥਾ ਦੇ ਪੁਰਾਣੇ ਵਿਦਿਆਰਥੀ (ਅਲੂਮਨੀ) ਹਰਦੇਵ ਸਿੰਘ (ਬੀ.ਐੱਡ. ਸੈਸ਼ਨ 2018-20) ਨੇ ਮਿਹਨਤ ਸਦਕਾ ਫ਼ੌਜ ਵਿੱਚ ਲੈਫਟੀਨੈਂਟ ਦਾ ਰੈਂਕ ਹਾਸਿਲ ਕੀਤਾ ਅਤੇ ਇਸ ਦੇ ਨਾਲ ਹੀ ਅਸਿ. ਪ੍ਰੋ. (ਹਿਸਟਰੀ) ਦੇ ਤੌਰ ਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ।
- ਵਰ੍ਹਾਂ 2024 ਵਿੱਚ ਬੀ.ਐੱਡ. (2022-24) ਪਾਸ ਕਰ ਚੁੱਕੇ ਵਿਦਿਆਰਥੀਆਂ ਵਿਚੋਂ 70% ਵਿਦਿਆਰਥੀਆਂ ਦੀ ਉੱਚ ਕੋਟੀ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਵਿੱਚ ਬਤੌਰ ਅਧਿਆਪਕ ਸਫ਼ਲਤਾਪੂਰਵਕ ਪਲੇਸਮੈਂਟ ਕਰਵਾਈ ਗਈ।
- ਰਾਸ਼ਟਰੀ ਪੱਧਰ ਤੇ CTET (Central Teacher Eligibility Test) ਵਿੱਚ ਸੰਸਥਾ ਦੇ 7 ਵਿਦਿਆਰਥੀਆਂ ਨੇ ਸਫ਼ਲਤਾ ਪ੍ਰਾਪਤ ਕੀਤੀ।
ਪ੍ਰਿੰਸੀਪਲ – ਡਾ. ਸਿਮਰਪ੍ਰੀਤ ਕੌਰ
(8427233133)