SRI GURU ANGAD DEV COLLEGE OF EDUCATION

Khadur Sahib,Tarn Taran

Affiliated to GNDU, Amritsar, Recognised by NCTE,Jaipur

Accredited by NAAC,Bangalore

ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜ਼ੂਕੇਸ਼ਨ, ਖਡੂਰ ਸਾਹਿਬ ਵਿਖੇ ਔਰਤਾਂ ਲਈ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸੁਹਿਰਦ ਅਗਵਾਈ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜ਼ੂਕੇਸ਼ਨ, ਖਡੂਰ ਸਾਹਿਬ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ਤੇ ਵੱਖ-ਵੱਖ ਵਿੱਦਿਅਕ ਅਤੇ ਗ਼ੈਰ-ਵਿੱਦਿਅਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਰਵਾਇਤ ਅਧੀਨ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਪੰਜਾਬ ਰਾਜ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ “ਔਰਤਾਂ ਲਈ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ” ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਔਰਤਾਂ ਨਾਲ ਸਬੰਧਤ ਪਰਿਵਾਰਕ ਅਤੇ ਕਿਰਤ ਕਾਨੂੰਨਾਂ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਤੇ ਮਾਨਯੋਗ ਵਧੀਕ ਜੱਜ ਗੁਰਪ੍ਰੀਤ ਕੌਰ, ਖਡੂਰ ਸਾਹਿਬ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਐਡਵੋਕੇਟ ਬਲਜਿੰਦਰ ਕੌਰ ਨੇ ਪਰਿਵਾਰਕ ਕਾਨੂੰਨਾਂ ਨਾਲ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਵਾਇਆ।ਉਹਨਾਂ ਨੇ ਵਿਦਿਆਰਥੀਆਂ ਨੂੰ ਵਿਆਹ ਅਤੇ ਤਲਾਕ ਨਾਲ ਸਬੰਧਿਤ ਮਸਲੇ, ਕਾਨੂੰਨੀ ਪ੍ਰਾਵਧਾਨਾਂ, ਰੱਖ-ਰਖਾਅ ਦੇ ਕਾਨੂੰਨ, ਔਰਤਾਂ ਦੀ ਜਾਇਦਾਦ ਸਬੰਧੀ ਅਧਿਕਾਰ, ਘਰੇਲੂ ਹਿੰਸਾ ਦੇ ਕਾਰਨ ਅਤੇ ਕਾਨੂੰਨੀ ਪਰਿਖੇਪਾਂ ਬਾਰੇ ਚਰਚਾ ਕੀਤੀ। ਇਸ ਤੋ ਇਲਾਵਾ ਵਿਸ਼ਾ ਮਾਹਿਰ ਨੇ ਔਰਤਾਂ ਨਾਲ ਸਬੰਧਿਤ ਸਮੱਸਿਆਵਾਂ ਜਿਵੇਂ ਅਸ਼ਲੀਲਤਾ, ਦਾਜ ਦੀ ਬਲੀ, ਤੇਜ਼ਾਬੀ ਹਮਲਾ, ਔਰਤਾਂ ਦੇ ਸ਼ੋਸ਼ਣ, ਬਲਾਤਕਾਰ ਅਤੇ ਜਿਨਸੀ ਹਮਲੇ ਨਾਲ ਸਬੰਧਿਤ ਸਿਵਲ ਅਤੇ ਅਪਰਾਧਿਕ ਕਾਨੂੰਨਾਂ ਨਾਲ ਜਾਣ ਪਛਾਣ ਕਰਵਾਈ। ਵਿਸ਼ਾ ਮਾਹਿਰ ਨੇ ਕਾਨੂੰਨਾਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਉਹਨਾਂ ਦੀ ਕੁਵਰਤੋਂ ਦੇ ਪ੍ਰਭਾਵਾਂ ਤੋਂ ਵੀ ਜਾਣੂੰ ਕਰਵਾਇਆ। ਐਡਵੋਕੇਟ ਹਰਪ੍ਰੀਤ ਕੌਰ ਨੇ ਕਿਰਤੀਆਂ ਨਾਲ ਸਬੰਧਤ ਕਾਨੂੰਨਾਂ ਤੇ ਚਰਚਾ ਕਰਦਿਆਂ ਹੋਇਆਂ ਨੌਕਰੀ ਵਾਲੀ ਜਗ੍ਹਾ ਤੇ ਜਿਨਸੀ ਪਰੇਸ਼ਾਨੀ ਦੀ ਰੋਕਥਾਮ, ਤੇਜ਼ਾਬੀ ਹਮਲੇ, ਜਣੇਪੇ ਨਾਲ ਸਬੰਧਿਤ ਕਨੂੰਨੀ ਐਕਟ ਤੇ ਚਰਚਾ ਕੀਤੀ। ਸ੍ਰੀਮਤੀ ਮਲਕੀਤ ਕੌਰ, ਸੀ.ਡੀ.ਪੀ.ਓ. ਨੇ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਤੋਂ ਜਾਣੂੰ ਕਰਨ ਦੇ ਨਾਲ ਨਾਲ ਪੈਰਾਂ ਤੇ ਖੜੇ ਹੋਣ ਲਈ ਪ੍ਰੇਰਿਤ ਕੀਤਾ। ਮੈਡਮ ਅਨੀਤਾ ਕੁਮਾਰੀ, ਸੈਂਟਰ ਪ੍ਰਬੰਧਕ, ਸਖੀ ਵਨ ਸਟਾਪ, ਤਰਨਤਾਰਨ ਨੇ ਸੈਂਟਰ ਵੱਲੋਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਵੀ ਮਿਲਣ ਵਾਲੀਆਂ ਐਮਰਜੈਂਸੀ ਸੇਵਾਵਾਂ, ਪੁਲਿਸ ਸਹਾਇਤਾ, ਸ਼ੈਲਟਰ ਦੀ ਸਹਾਇਤਾ, ਡਾਕਟਰੀ ਸਹਾਇਤਾ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਦੱਸਿਆ। ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਔਰਤਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਇਹਨਾਂ ਦੀ ਵਰਤੋਂ ਕਰਦੇ ਹੋਏ ਆਪਣਾ ਜੀਵਨ ਸੁਖਾਵਾਂ ਬਣਾਉਣਾ ਚਾਹੀਦਾ ਹੈ। ਅਸਿਸ. ਪ੍ਰੋ. ਗਗਨਦੀਪ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਵਿਦਿਆਰਥੀਆਂ ਨੂੰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਮੀਨਾਰ ਨਾਲ ਸਬੰਧਤ ਪੜ੍ਹਨ ਸਮੱਗਰੀ ਵੀ ਵੰਡੀ ਗਈ। ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *