ਅਧਿਆਪਕਾਂ ਵਿੱਚ ਵਿਗਿਆਨਕ ਪ੍ਰਵਿਰਤੀ ਨੂੰ ਪ੍ਰਫੁਲਿਤ ਕਰਨਾ’ ਵਿਸ਼ੇ ਤੇ ਵਰਕਸ਼ਾਪ ਆਯੋਜਿਤ

ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਵਿਖੇ ਮਾਰਚ 25, 2023 ਨੂੰ ‘ਭਾਰਤੀ ਸਾਇੰਸ ਕਾਂਗਰਸ ਐਸੋਸੀਏਸ਼ਨ, ਪਟਿਆਲਾ ਚੈਪਟਰ’ ਅਤੇ ‘ਨਿਸ਼ਾਨ –ਏ- ਸਿੱਖੀ ਚੈਰੀਟੇਬਲ ਟਰੱਸਟ’ ਖਡੂਰ ਸਾਹਿਬ ਦੇ ਸਹਿਯੋਗ ਸਦਕਾ ਇੱਕ ਰੋਜ਼ਾ ਵਰਕਸ਼ਾਪ ‘ਅਧਿਆਪਕਾਂ ਵਿੱਚ ਵਿਗਿਆਨਕ ਪ੍ਰਵਿਰਤੀ ਨੂੰ ਪ੍ਰਫੁਲਿਤ ਕਰਨਾ’ ਵਿਸ਼ੇ ਤੇ ਆਯੋਜਿਤ ਕੀਤੀ ਗਈ । ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਵਿੱਚ ਵਿਗਿਆਨਕ ਦੇ ਨਾਲ-ਨਾਲ ਪ੍ਰਵਿਰਤੀ ਤੇ ਸ਼ਖ਼ਸੀਅਤ ਦਾ ਵਿਕਾਸ ਉਲੀਕਿਆ ਗਿਆ । ਵਰਕਸ਼ਾਪ ਦਾ ਆਰੰਭ ਨਿਸ਼ਾਨ-ਏ-ਸਿੱਖੀ ਧਾਰਮਿਕ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ-ਗਾਇਣ ਨਾਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ਼ ਸਿਮਰਪ੍ਰੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਰਤਮਾਨ ਸਥਿਤੀ ਦੇ ਸੰਦਰਭ ਵਿੱਚ ਵਰਕਸ਼ਾਪ ਦੇ ਮੰਤਵ ਤੇ ਚਾਨਣਾ ਪਾਇਆ। ਇਸ ਵਰਕਸ਼ਾਪ ਦੌਰਾਨ ਡੇਰਾ ਕਾਰ ਸੇਵਾ ਅਧੀਨ ਚੱਲ ਰਹੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿਚ ਡਾ. ਅਮਨਦੀਪ ਸਿੰਘ, ਅਸਿਸਟੈਂਟ ਪ੍ਰੋਫੈਸਰ, ਜੀਵ ਵਿਗਿਆਨ ਵਿਭਾਗ ਖ਼ਾਲਸਾ ਕਾਲਜ, ਅੰਮ੍ਰਿਤਸਰ ਨੇ ਵਿਗਿਆਨਕ ਪ੍ਰਵਿਰਤੀ ਦੇ ਪਿਛੋਕੜ ਤੇ ਝਾਤ ਪਾਉਣ ਦੇ ਨਾਲ-ਨਾਲ ਵਿਗਿਆਨਕ ਬਿਰਤੀ ਵਿਕਸਿਤ ਕਰਨ ਦੀਆਂ ਰਣਨੀਤੀਆਂ ਤੇ ਝਾਤ ਪਾਈ । ਵਰਕਸ਼ਾਪ ਦੇ ਦੂਸਰੇ ਸੈਸ਼ਨ ਵਿੱਚ ਵਿਸ਼ਾ ਮਾਹਿਰ ਕਰਨਲ ਪ੍ਰਹਲਾਦ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਗਿਆਨਕ ਸੋਚ ਦੇ ਨਾਲ-ਨਾਲ ਵਿਗਿਆਨਕ ਪ੍ਰਵਿਰਤੀ ਦਾ ਵਿਕਾਸ ਕਰਨ ਲਈ ਸਮੱਸਿਆ ਨੂੰ ਹੱਲ ਕਰਨ ਲਈ ਨਵੇਂ ਤਰੀਕੇ ਅਪਨਾਉਣ ਦੀ ਇੱਛਾ ਉਤਪੰਨ ਕਰਨ ਦੇ ਨਾਲ-ਨਾਲ ਸਾਨੂੰ ਨਵੇਂ ਵਿਚਾਰਾਂ, ਸਿਧਾਂਤਾਂ ਅਤੇ ਖੋਜਾਂ ਨੂੰ ਅਪਨਾਉਣਾ ਚਾਹੀਦਾ ਹੈ। ਤੀਸਰੇ ਸੈਸ਼ਨ ਵਿੱਚ ਕਰਨਲ ਡਾ. ਜੇ. ਐੱਸ. ਵਿਰਕ ਨੇ ਵਿਸ਼ੇ ਸਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਉਤਸੁਕਤਾ ਵਧਾਉਣ ਲਈ ਸਵੈ ਸਿੱਖਣ ਨੂੰ ਪ੍ਰਫੁਲਿਤ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਉਨ੍ਹਾਂ ਅੰਦਰ ਵਿਗਿਆਨਕ ਸੋਚ ਦਾ ਪਸਾਰਾ ਕਰ ਸਕਦੇ ਹਾਂ। ਡਾ. ਪਰਮਵੀਰ ਸਿੰਘ ,ਕਨਵੀਨਰ, ਭਾਰਤੀ ਕਾਂਗਰਸ ਐਸੋਸੀਏਸ਼ਨ ਪਟਿਆਲਾ ਚੈਪਟਰ ਨੇ ਆਪਣੇ ਸੰਬੋਧਨੀ ਭਾਸ਼ਣ ਦੌਰਾਨ ਅਧਿਆਪਕਾਂ ਨੂੰ ਤਰਕ ਅਤੇ ਚੇਤੰਨ ਨੂੰ ਆਪਣੀ ਸ਼ਖ਼ਸੀਅਤ ਦਾ ਅਟੁੱਟਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ । ਸ. ਹਰਨੰਦਨ ਸਿੰਘ ਜੀ ਨੇ ਨਿਸ਼ਾਨ- ਏ- ਸਿੱਖੀ
ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਦੇ ਨੁਮਾਇੰਦੇ ਦੇ ਤੌਰ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰਬੰਧਕਾਂ ਨੂੰ ਭਵਿੱਖ ਵਿਚ ਅਜਿਹੇ ਹੋਰ ਸਖਸ਼ੀਅਤ ਉਸਾਰੂ ਪ੍ਰੋਗਰਾਮ ਕਰਵਾਉਣ ਦਾ ਸੁਝਾਅ ਦਿੱਤਾ । ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਵਿਸ਼ਾ ਮਾਹਿਰਾਂ ਨੂੰ ਪੁਸਤਕਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਵਰਕਸ਼ਾਪ ਵਿਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਹੌਂਸਲਾ ਅਫ਼ਜਾਈ ਲਈ ਸਰਟੀਫਿਕੇਟ ਦਿੱਤੇ ਗਏ । ਇਸ ਮੌਕੇ ਤੇ ਸ. ਅਵਤਾਰ ਸਿੰਘ ਬਾਜਵਾ, ਭਾਈ ਵਰਿਆਮ ਸਿੰਘ, ਸ. ਸ਼ਾਮ ਸਿੰਘ ਅਤੇ ਸ. ਕਰਮ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *