ਅਧਿਆਪਨ ਜੁਗਤਾਂ ਨੂੰ ਪੁਨਰ ਸੁਰਜੀਤ ਕਰਨ” ਲਈ ਦੋ ਰੋਜਾ ਵਰਕਸ਼ਾਪ

Date – 24-25, jan, 2023

ਬਾਬਾ ਉਤਮ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ , ਖਡੂਰ ਸਾਹਿਬ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਦੇ ਸਾਂਝੇ ਉੱਦਮ ਸਦਕਾ “ਅਧਿਆਪਨ ਜੁਗਤਾਂ ਨੂੰ ਪੁਨਰ ਸੁਰਜੀਤ ਕਰਨ” ਲਈ ਦੋ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਸਮਾਜ ਵਿੱਚ ਅਧਿਆਪਕਾਂ ਦੀ ਭੂਮਿਕਾ, ਅਹਿਮੀਅਤ ਅਤੇ ਮਿਆਰੀ ਵਿੱਦਿਆ ਵਿੱਚ ਉਹਨਾਂ ਦੇ ਸਥਾਨ ਨੂੰ ਪ੍ਰਕਾਸ਼ਮਾਨ ਕੀਤਾ। 24 ਜਨਵਰੀ ਦੇ ਪਹਿਲੇ ਸੈਸ਼ਨ ਦੌਰਾਨ ਡਾ.ਦਵਿੰਦਰ ਸਿੰਘ ਜੀ,(ਮਨੋਵਿਗਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ “stress management” ਵਿਸ਼ੇ ਉੱਤੇ ਭਾਸ਼ਣ ਕਰਦਿਆਂ ਰੋਜ਼ਾਨਾ ਜ਼ਿੰਦਗੀ ਵਿੱਚ ਮਨੁੱਖ ਨੂੰ ਤਣਾਓ ਰਹਿਤ ਹੋਣ ਦੇ ਤਰੀਕਿਆਂ ਉੱਪਰ ਭਰਪੂਰ ਚਾਨਣਾ ਪਾਇਆ। ਦੂਜੇ ਸੈਸ਼ਨ ਵਿੱਚ ਡਾ.ਅਮਿਤ ਕੌਟਸ(ਐਜੂਕੇਸ਼ਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਆਪਣੇ ਭਾਸ਼ਣ ਵਿੱਚ “flip learning,e-content ਅਤੇ new teaching strategies” ਵਿਸ਼ੇ ਨਾਲ ਜੁੜੀ ਵੱਡਮੁੱਲੀ ਜਾਣਕਾਰੀ ਅਧਿਆਪਕਾਂ ਨਾਲ ਸਾਂਝੀ ਕੀਤੀ। ਤੀਸਰੇ ਸੈਸ਼ਨ ਵਿੱਚ ਡਾ.ਹਰਪ੍ਰੀਤ ਕੌਰ(ਪ੍ਰਿੰਸੀਪਲ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਅੰਮ੍ਰਿਤਸਰ) ਨੇ “productivity vis-a-vis motivation” ਵਿਸ਼ੇ ਉੱਤੇ ਭਾਸ਼ਣ ਕਰਦਿਆਂ ਅਧਿਆਪਕਾਂ ਨੂੰ ਸੰਸਥਾ ਦੇ ਵਿਕਾਸ ਵਿੱਚ ਵਧੇਰੇ ਯੋਗਦਾਨ ਪਾਉਣ ਦੇ ਤਰੀਕਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।

ਇਸੇ ਤਰ੍ਹਾਂ ਵਰਕਸ਼ਾਪ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਡਾ.ਰਾਜ ਕੁਮਾਰ ਹੰਸ ਜੀ(ਐਮ.ਐਸ ਯੂਨੀਵਰਸਿਟੀ,ਬੜੋਦਾ) ਨੇ “ਪੰਜਾਬ ਨੂੰ ਕਿਵੇਂ ਸਮਝਿਆ ਜਾਵੇ” ਵਿਸ਼ੇ ਉੱਪਰ ਭਾਸ਼ਣ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਇਤਿਹਾਸਕ ਅਤੇ ਭੂਗੋਲਿਕ ਦ੍ਰਿਸ਼ਟੀਕੋਣ ਨੂੰ ਸਮਝਣਾ ਹੈ ਤਾਂ ਸਾਨੂੰ ਸਹੀ ਸਰੋਤਾਂ ਤਕ ਪਹੁੰਚਣ ਦੀ ਵਿਧੀ ਅਪਣਾਉਂਣੀ ਪਵੇਗੀ ਤਾਂ ਹੀ ਅਸੀਂ ਸੱਚ ਦੀ ਪਹੁੰਚ ਕਰ ਸਕਦੇ ਹਾਂ। ਪੰਜਾਬ ਦੀ ਨੁਹਾਰ ਨੂੰ ਬਦਲਣ ਵਿੱਚ ਗੁਰੂ ਸਾਹਿਬਾਨ ਦਾ ਯੋਗਦਾਨ ਵਧੇਰੇ ਅਸਰ ਰੱਖਦਾ ਹੈ। ਦੂਜੇ ਸੈਸ਼ਨ ਵਿੱਚ ਪ੍ਰੋ:ਤੀਰਥ ਸਿੰਘ,ਕੰਪਿਊਟਰ ਵਿਭਾਗ,(ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ “ਇਨਫਾਰਮੇਸ਼ਨ ਟੈਕਨਾਲੋਜੀ” ਤੇ ਭਾਸ਼ਣ ਕਰਦਿਆਂ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਸੋਖਾਲੇ ਢੰਗ ਨਾਲ ਚਲਾਉਂਣ ਦੇ ਲਈ ਵੱਧ ਤੋਂ ਵੱਧ ਈ.ਸਰੋਤਾਂ ਅਤੇ ਕੰਪਿਊਟਰ ਦੀ ਵਰਤੋਂ ਕਰਨੀ ਚਾਹੀਦੀ ਹੈ। ਤੀਸਰੇ ਅਤੇ ਆਖਰੀ ਸੈਸ਼ਨ ਵਿੱਚ ਡਾ.ਸੁਰਜੀਤ ਸਿੰਘ( ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ “ਸੱਭਿਆਚਾਰ ਦੇ ਬਦਲਦੇ ਪਰਿਪੇਖ ਵਿੱਚ ਅਧਿਆਪਕ ਦਾ ਯੋਗਦਾਨ” ਵਿਸ਼ੇ ਉੱਪਰ ਭਾਸ਼ਣ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਦਾ ਸਮੁੱਚਾ ਸਰੂਪ ਸੱਭਿਆਚਾਰਕ ਜੀਵਨ ਜਾਚ ਨਾਲ ਸਬੰਧਿਤ ਹੁੰਦਾ ਹੈ।ਇਸ ਲਈ ਅਧਿਆਪਕ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਇਹ ਦੱਸੇ ਕਿ ਜੀਵਨ ਵਿੱਚ ਕਿਹੜੀਆਂ ਚੀਜ਼ਾਂ ਅਪਣਾਉਂਣੀਆਂ ਤੇ ਛੱਡਣੀਆਂ ਹਨ। ਉਨ੍ਹਾਂ ਪੰਜਾਬੀ ਭਾਸ਼ਾ ਦੀ ਮਹੱਤਤਾ ਅਤੇ ਹੋਰ ਭਾਸ਼ਾਵਾਂ ਦੇ ਅੰਤਰ ਸੰਵਾਦ ਬਾਰੇ ਵੀ ਵਸੀਹ ਜਾਣਕਾਰੀ ਦਿੱਤੀ। ਇਸ ਮੌਕੇ ਸਕੱਤਰ ਮੈਨਜਿੰਗ ਕਮੇਟੀ ਸ.ਅਵਤਾਰ ਸਿੰਘ ਬਾਜਵਾ, ਬਾਬਾ ਬਲਦੇਵ ਸਿੰਘ,ਪ੍ਰੋ ਗੁਰਸ਼ਰਨ ਸਿੰਘ ਰੰਧਾਵਾ ਆਈ. ਆਈ.ਟੀ,ਰੁੜਕੀ,ਡਾ.ਜਸਵੰਤ ਸਿੰਘ, ਡਾ.ਕੰਵਲਜੀਤ ਸਿੰਘ, ਸ.ਜਸਬੀਰ ਸਿੰਘ ਮਹਿਤੀਆ, ਸ.ਜਗਤਾਰ ਸਿੰਘ, ਸ.ਕਰਮ ਸਿੰਘ ਲੰਬੜਦਾਰ, ਪ੍ਰਿੰਸੀਪਲ ਪਰਮਜੀਤ ਸਿੰਘ, ਪ੍ਰਿੰਸੀਪਲ ਸਿਮਰਪ੍ਰੀਤ ਕੌਰ, ਪ੍ਰਿੰਸੀਪਲ ਮਮਤਾ ਕੌਰ ਅਤੇ ਦੋਵਾਂ ਕਾਲਜਾਂ ਦਾ ਸਮੂਹ ਸਟਾਫ਼ ਹਾਜ਼ਰ ਰਿਹਾ।

Leave a Reply

Your email address will not be published. Required fields are marked *